ਅਸਲ ਅਤੇ ਨਕਲ
-: ਇੰਦਰਜੀਤ ਸਿੰਘ, ਕਾਨਪੁਰ
-: ਇੰਦਰਜੀਤ ਸਿੰਘ, ਕਾਨਪੁਰ
ਅੱਜ ਇਕ ਪੁਰਾਣੀ ਕਹਾਣੀ ਯਾਦ ਆ ਗਈ। ਆਪ ਸਭ ਨਾਲ ਸਾਂਝੀ ਕਰਦਾ ਹਾਂ। ਇਕ ਸ਼ਹਿਰ ਵਿੱਚ ਇਕ ਬਹੁਤ ਵੱਡਾ ਜੌਹਰੀ ਸੀ। ਉਸ ਦਾ ਅਚਾਨਕ ਅੰਤਕਾਲ ਹੋ ਗਿਆ। ਵਕਤ ਐਸਾ ਗੁਜਰਿਆ ਕਿ ਉਸ ਦੇ ਘਰ ਰੋਟੀ ਖਾਣ ਦੇ ਵੀ ਲਾਲੇ ਪੈ ਗਏ। ਪਰਿਵਾਰ ਬਹੁਤ ਹੀ ਕੜਕੀ ਵਿਚ ਆ ਗਿਆ। ਜੌਹਰੀ ਦੀ ਪਤਨੀ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਹੀਰਿਆਂ ਦਾ ਇਕ ਪੁਰਾਣਾ ਹਾਰ ਦਿੱਤਾ ਤੇ ਕਹਿਆ ਕਿ, "ਇਸ ਨੂੰ ਆਪਣੇ ਚਾਚੇ ਦੀ ਦੁਕਾਨ 'ਤੇ ਵੇਚ ਕੇ ਜੋ ਪੈਸਾ ਮਿਲੇ, ਲੈ ਆਈਂ। ਪੁੱਤਰ ਚਾਚੇ ਦੀ ਦੁਕਾਨ 'ਤੇ ਗਿਆ, ਜੋ ਆਪ ਵੀ ਇਕ ਜੌਹਰੀ ਸੀ। ਲੜਕੇ ਨੇ ਆਪਣੇ ਚਾਚੇ ਨੂੰ ਉਹ ਹਾਰ ਦੇ ਕੇ ਕਹਿਆ, "ਚਾਚਾ ਜੀ, ਇਹ ਹਾਰ ਰੱਖ ਲਉ ਤੇ ਇਸ ਦੀ ਕੀਮਤ ਲਾ ਕੇ ਮੈਨੂੰ ਪੈਸਾ ਦੇ ਦਿਉ।" ਚਾਚੇ ਨੇ ਉਸ ਹਾਰ ਨੂੰ ਪਰਖਿਆ ਤੇ ਕਹਿਆ ਕਿ , "ਪੁੱਤਰ ਐਸ ਵੇਲੇ ਬਾਜ਼ਾਰ ਬਹੁਤ ਮੰਦਾ ਹੈ, ਇਸ ਦੀ ਸਹੀ ਕੀਮਤ ਨਹੀਂ ਮਿਲਣੀ, ਘਰ ਲੈ ਜਾ ਤੇ ਰੱਖ ਦੇ, ਜਦੋਂ ਬਾਜ਼ਾਰ 'ਚ ਉਛਾਲ ਆਵੇਗਾ ਤਾਂ ਇਸਨੂੰ ਵੇਚ ਦਿਆਂਗੇ। ਕਲ ਤੋਂ ਦੁਕਾਨ 'ਤੇ ਆ ਕੇ ਕੰਮ ਲੱਗ ਜਾ, ਤੇ ਘਰ ਦਾ ਵੀ ਗੁਜਾਰਾ ਹੋ ਜਾਵੇਗਾ ਤੇ ਤੁਹਾਡੇ ਮਨ ਵਿੱਚ ਵੀ ਇਹ ਨਹੀਂ ਆਏਗਾ ਕੇ ਮਾੜੇ ਵਕਤ ਵਿੱਚ ਚਾਚੇ ਨੇ ਸਾਥ ਨਹੀਂ ਦਿੱਤਾ। ਜੌਹਰੀ ਦਾ ਪੁੱਤਰ ਦੁਕਾਨ 'ਤੇ ਕੰਮ ਕਰਣ ਲੱਗ ਪਿਆ ਤੇ ਘਰ ਦਾ ਗੁਜਾਰਾ ਵੀ ਹੋਣ ਲੱਗ ਪਿਆ। ਸਮਾਂ ਬੀਤਿਆ, ਤਾਂ ਇੱਕ ਦਿਨ ਉਹ ਪੁੱਤਰ ਵੀ ਹੀਰਿਆਂ ਦਾ ਪਾਰਖੀ ਬਣ ਗਿਆ।
ਚਾਚੇ ਨੇ ਇਕ ਦਿਨ ਕਹਿਆ, "ਪੁਤੱਰ ਉਹ ਹਾਰ ਲੈ ਆ, ਹੁਣ ਕੀਮਤ ਬਹੁਤ ਵੱਧੀ ਹੋਈ ਹੈ, ਚੰਗੇ ਪੈਸੇ ਮਿਲ ਜਾਣਗੇ"। ਦੂਜੇ ਦਿਨ ਜੌਹਰੀ ਦਾ ਪੁੱਤਰ ਕੰਮ 'ਤੇ ਆਇਆ ਤਾਂ ਚਾਚੇ ਨੇ ਹਾਰ ਬਾਰੇ ਪੁਛਿਆ। ਜੌਹਰੀ ਦਾ ਪੁੱਤਰ ਕਹਿਣ ਲੱਗਾ, "ਚਾਚਾ ਉਹ ਹਾਰ ਤਾਂ ਨਕਲੀ ਨਿਕਲਿਆ, ਇਸ ਕਰਕੇ ਮੈਂ ਉਹ ਹਾਰ ਨਹੀਂ ਲਿਆਇਆ।"
ਚਾਚੇ ਨੇ ਹੱਸ ਕੇ ਕਹਿਆ, "ਪੁੱਤਰ ਮੈਂ ਜਾਂਣਦਾ ਸੀ ਕਿ ਉਹ ਹਾਰ ਨਕਲੀ ਹੈ, ਲੇਕਿਨ ਮੈਂ, ਉਸ ਵੇਲੇ ਤੈਨੂੰ ਇਸ ਕਰਕੇ ਨਹੀਂ ਸੀ ਦਸਿਆ ਕਿ, ਤੇਰੇ ਮਨ ਵਿਚ ਆਵੇਗਾ ਕਿ ਚਾਚਾ ਵੀ ਸਾਡੀ ਗਰੀਬੀ ਦਾ ਮਜ਼ਾਕ ਉਡਾ ਰਿਹਾ ਹੈ। ਸਾਡੇ ਪਿਉ ਦੇ ਸਾਂਭੇ, ਹੀਰਿਆਂ ਦੇ ਹਾਰ ਨੂੰ ਨਕਲੀ ਦਸ ਰਿਹਾ ਹੈ। ਅੱਜ ਹੁਣ ਤੂੰ ਹੀਰਿਆਂ ਦਾ ਖੁਦ ਪਾਰਖੂ ਬਣ ਗਿਆ ਹੈ, ਤੇ ਤੈਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਹੀ ਨਹੀਂ ਪਈ ਕਿ ਉਹ ਹਾਰ ਨਕਲੀ ਹੈ ਕਿ ਅਸਲੀ।
ਮਨੁੱਖ ਦਾ ਹਮੇਸ਼ਾਂ ਹੀ ਇਹ ਸੁਭਾਅ ਰਿਹਾ ਹੈ ਕਿ, ਜੱਦ ਤੱਕ ਉਸਨੂੰ ਗਿਆਨ ਨਾ ਹੋਵੇ, ਉਹ ਅਸਲ ਅਤੇ ਨਕਲ ਦੀ ਪਛਾਣ ਨਹੀਂ ਕਰ ਸਕਦਾ। ਸਗੋਂ ਨਕਲੀ ਨੂੰ ਨਕਲੀ ਕਹਿਣ ਵਾਲਿਆਂ 'ਤੇ ਹੀ ਡਾਂਗ ਚੁੱਕ ਲੈਂਦਾ ਹੈ। ਮੇਰੇ ਵੀਰੋ ! ਅੱਜ ਸਾਡੇ ਪੰਥ ਵਿੱਚ ਵੀ ਅਖੌਤੀ ਦਸਮ ਗ੍ਰੰਥ ਨਾਮ ਦੀ ਨਕਲੀ ਕਿਤਾਬ ਨੂੰ ਲੈ ਕੇ ਇਹ ਹੀ ਸੁਭਾਅ ਕੰਮ ਕਰ ਰਿਹਾ ਹੈ।

ਬਹੁਤੇ ਸਿੱਖਾਂ ਨੇ ਇਸ ਬਚਿਤੱਰੀ ਪੋਥੇ ਨੂੰ ਪੜ੍ਹਨਾਂ ਤਾਂ ਦੂਰ, ਵੇਖਿਆ ਤੱਕ ਨਹੀਂ ਹੁੰਦਾ, ਲੇਕਿਨ ਉਹ ਵੀ ਇਸ ਨੂੰ ਦਸਮ ਬਾਣੀ ਕਹੀ ਜਾਂਦੇ ਨੇ। ਜਦੋਂ ਕੋਈ ਸਿੱਖ, ਜਿਸਨੂੰ ਇਸ ਕੂੜ ਪੋਥੀ ਦੀ ਪਛਾਂਣ ਹੋ ਜਾਂਦੀ ਹੈ ਤੇ, ਉਹ ਦੂਜਿਆਂ ਨੂੰ ਕਹਿੰਦਾ ਹੈ ਕਿ, "ਇਹ ਤਾਂ ਨਕਲੀ ਹੈ"। ਇਸ ਬਾਰੇ ਗਿਆਨ ਨਾ ਹੋਣ ਕਾਰਣ ਅਤੇ ਆਪਣੇ ਗੁਰੂ ਪ੍ਰਤੀ ਅਪਾਰ ਸ਼ਰਧਾ ਦੇ ਕਾਰਣ, ਇਸ ਨੂੰ ਦਸਮ ਪਿਤਾ ਦੀ ਬਾਣੀ, ਸਮਝਣ ਵਾਲੇ ਉਨ੍ਹਾਂ ਨਾਲ ਲੜਨ ਹੀ ਲੱਗ ਪੈਂਦੇ ਹਨ।
ਇਸ ਕਿਤਾਬ ਨੂੰ ਦਸਮ ਬਾਣੀ ਸਮਝਣ ਵਾਲਿਆਂ ਦਾ ਵੀ ਕਸੂਰ ਸਿਰਫ ਇਤਨਾਂ ਹੀ ਹੁੰਦਾ ਹੈ ਕਿ ਉਹ ਪਾਰਖੂ ਨਹੀਂ ਹੁੰਦੇ। ਪਿਆਰ ਤਾਂ ਆਪਣੇ ਗੁਰੂ ਨਾਲ ਉਹ ਵੀ ਉਨਾਂ ਹੀ ਕਰਦੇ ਹਨ, ਜਿਨ੍ਹਾਂ ਇਸ ਕਿਤਾਬ ਨੂੰ ਨਕਲੀ ਕਹਿਣ ਵਾਲੇ ਕਰਦੇ ਨੇ। ਫਰਕ ਸਿਰਫ ਇਹ ਹੁੰਦਾ ਹੈ ਕਿ ਇਕ ਪਾਰਖੂ ਹੁੰਦਾ ਹੈ, ਜਿਸਨੂੰ ਨੂੰ ਅਸਲ ਅਤੇ ਨਕਲ ਦੀ ਪਛਾਣ ਹੋ ਚੁਕੀ ਹੁੰਦੀ ਹੈ, ਅਤੇ ਦੂਜੇ ਸਿਰਫ ਹੋਰਾਂ ਦੇ ਕਹੇ 'ਤੇ ਹੀ ਚੱਲ ਰਹੇ ਹੁੰਦੇ ਹਨ।
ਕਾਸ਼ ! ਸਾਰੇ ਸਿੱਖ ਉਸ ਜੌਹਰੀ ਦੇ ਲੜਕੇ ਵਾਂਗ ਆਪਣੇ ਆਪ, ਅਸਲ ਅਤੇ ਨਕਲ ਦੀ ਪਛਾਣ ਕਰ ਸਕਣ ਦੇ ਕਾਬਿਲ ਹੋ ਜਾਂਦੇ, ਤਾਂ ਇਹ ਝਗੜਾ, ਇਹ ਦੁਬਿਧਾ ਕੌਮ ਵਿੱਚ ਕਦੀ ਵੀ ਖੜੀ ਨਹੀਂ ਸੀ ਹੋਣੀ। ਕਾਸ਼ ! ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ, ਉਸ ਵਿੱਚ ਲਿੱਖੀ ਬਾਣੀ ਨੂੰ ਹੀ ਕਸਵੱਟੀ ਬਣਾ ਕੇ, ਇਸ ਕਿਤਾਬ ਨੂੰ, ਇੱਕ ਵਾਰ ਪਰਖ ਲੈਂਦਾ, ਤਾਂ ਵੀ ਇਸ ਕੌਮ ਦੇ, ਦੋ ਟੋਟੇ ਨਹੀਂ ਸਨ ਹੋਣੇ।

No comments:
Post a Comment