Friday, 7 December 2018

ਚਿੱਟਾ ਨਸ਼ਾ, ਚਿੱਟਾ ਸ਼ਹਿਰ, ਚਿੱਟਾ ਪੰਜਾਬ ਤੇ ਨਾਮ ਸਾਡਾ ਭਗਵਾ ਦਲ (ਇਕ ਵਿਅੰਗ)

ਚਿੱਟਾ ਨਸ਼ਾ, ਚਿੱਟਾ ਸ਼ਹਿਰ, ਚਿੱਟਾ ਪੰਜਾਬ ਤੇ ਨਾਮ ਸਾਡਾ ਭਗਵਾ ਦਲ (ਇਕ ਵਿਅੰਗ) 
-: ਇੰਦਰਜੀਤ ਸਿੰਘ ਕਾਨਪੁਰ



ਕੌਣ ਕਹਿੰਦਾ ਹੈ ਕਿ ਆਨੰਦਪੁਰ ਸਾਹਿਬ ਦਾ ਨਾਮ "ਵਾਈਟ ਸਿਟੀ" ਨਹੀਂ ਰਖਿਆ ਜਾਣਾ। ਅਸੀਂ ਤਾਂ ਪੂਰੇ ਪੰਜਾਬ ਨੂੰ "ਚਿੱਟਾ" ਖੁਆ ਖੁਆ ਕੇ ਪੂਰੇ ਪੰਜਾਬ ਦਾ ਖੂਨ "ਚਿੱਟਾ" ਕਰ ਦਿੱਤਾ । ਜੇ ਹੁਣ ਇਕ ਸ਼ਹਿਰ ਦਾ ਨਾਮ "ਚਿੱਟਾ ਸ਼ਹਿਰ" ਰੱਖ ਦਿੱਤਾ, ਤਾਂ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ? ਅਸੀਂ "ਭਗਵੇ ਭਗਤ" ਹਾਂ, ਜੋ ਹੁਕਮ ਨਾਗਪੁਰ ਤੋਂ ਆਵੇਗਾ, ਉਹ ਹੀ ਮੰਨਾਂਗੇ

ਫੇਸਬੁਕ 'ਤੇ ਰੌਲਾ ਪਾਉਣ ਵਾਲਿਉ ! ਤੁਸੀਂ ਮੂਰਖਾਂ ਵਾਂਗ ਭੌਂਕਦੇ ਰਹੋ । ਆਨੰਦਪੁਰ ਸਾਹਿਬ ਦੇ ਸਰਕਾਰੀ ਸਮਾਗਮ ਵਿੱਚ ਸੰਗਤ ਵੇਖੀ ਸੀ ਤੁਸਾਂ ? ਇਹ ਸੰਗਤ ਹੀ ਸਾਡੇ ਆਕਾ ਨੂੰ ਵੋਟ ਪਾਵੇਗੀ । ਤੁਸੀਂ ਹੋ ਹੀ ਕਿੰਨੀ ਗਿਣਤੀ ਵਿੱਚ ? ਭੌਂਕ ਭੌਂਕ ਕੇ ਚੁੱਪ ਕਰ ਜਾਉਗੇ। ਸਰਕਾਰ ਤਾਂ ਸਾਡੇ ਆਕਾ ਦੀ ਹੀ ਬਣਨੀ ਹੈ । ਮੂਰਖੋ ! ਸ਼ੁਕਰ ਕਰੋ, ਕਿ ਅਸੀਂ ਆਨੰਦਪੁਰ ਸਾਹਿਬ ਦਾ ਨਾਮ "ਵਾਈਟ ਸਿੱਟੀ" ਰਖਿਆ ਹੈ । ਸਾਡਾ ਆਕਾ ਤਾਂ ਕਹਿੰਦਾ ਸੀ, ਆਨੰਦਪੁਰ ਦਾ ਨਾਮ "ਭਗਵਾਂ ਸਿੱਟੀ" ਰੱਖ ਦਿਉ । ਕੁੱਝ ਦਿਨ ਰੌਲਾ ਪਵੇਗਾ, ਫਿਰ ਸਭ ਕੁਝ ਸ਼ਾਂਤ ਹੋ ਜਾਵੇਗਾ। ਅਸੀਂ ਤਾਂ "ਨਾਗਪੁਰ ਹੈਡਕੁਆਟਰ" ਤੋਂ ਇਸ ਦੀ ਇਜਾਜ਼ਤ ਵੀ ਲੈ ਲਈ ਸੀ ।

ਨਾਨਕਸ਼ਾਹੀ ਕੈਲੰਡਰ ਦਾ ਅਸੀਂ ਬੇੜਾ ਗਰਕ ਕਰ ਦਿੱਤਾ। ਕੀ ਕਰ ਲਿਆ ਕਿਸੇ ਨੇ ? ਹੁਣ ਵੀ ਫੇਸਬੁਕ 'ਤੇ ਹੀ ਟਪੂਸੀਆਂ ਮਾਰਨ ਜੋਗੇ ਹੋ ਤੁਸੀਂ । ਕੇੜ੍ਹਾ ਗੁਰਦੁਆਰਾ ਹੈ, ਜਿਸਦਾ ਪ੍ਰਧਾਨ ਸਾਡੇ ਆਖੇ ਨਹੀਂ ਤੁਰਦਾ ? ਹਰ ਪ੍ਰਧਾਨ ਸਾਡੀ ਦੱਸੀ ਹੋਈ ਤਾਰੀਖ 'ਤੇ ਹੀ ਗੁਰਪੁਰਬ ਮਨਾਉਂਦਾ ਹੈ । ਸਾਡੇ ਆਕਾ ਦੇ ਵੋਟਰ ਤੁਸੀਂ ਨਹੀਂ। ਸਾਡੇ ਆਕਾ ਦੇ ਵੋਟਰ ਉਹ ਹਨ, ਜੋ 350 ਸਾਲਾ ਸਰਕਾਰੀ ਸਮਾਗਮ 'ਤੇ ਆਏ ਤੇ ਲੰਗਰ ਖਾ ਕੇ ਜੈਕਾਰੇ ਛੱਡਦੇ ਚਲੇ ਗਏ।

ਖਬਰਦਾਰ ! ਜੇ ਕਿਸੇ ਨੇ ਸਤਿਕਾਰ ਜੋਗ ਸੰਤ ਬਾਬਾ ਹਰਨਾਮ ਸਿੰਘ ਧੁਮੇ ਨੂੰ "ਸਮਲਿੰਗੀ" ਕਹਿਆ। ਅਸੀਂ ਤਾਂ ਉਨ੍ਹਾਂ ਨੂੰ ਆਰ.ਐਸ.ਐਸ. ਦੀ ਵਡਮੁੱਲੀ ਸੇਵਾ ਕਰਨ ਲਈ ਉਨ੍ਹਾਂ ਨੂੰ ਨਾਗਪੁਰ ਦੇ ਆਦੇਸ਼ 'ਤੇ "ਬਾਬਾ ਦੀਪ ਸਿੰਘ" ਅਵਾਰਡ ਨਾਲ ਸਤਕਾਰਿਆ ਹੈ।

ਫੇਸਬੁਕੀਉ ! ਐਵੇ ਟਪੂਸੀਆਂ ਮਾਰਨ ਨਾਲ ਕ੍ਰਾਂਤੀ ਨਹੀਂ ਆਉਂਦੀ। ਕ੍ਰਾਂਤੀ ਲਿਆਉਣ ਲਈ ਤਾਂ ਇਕ ਜੁੱਟ ਹੋਣਾਂ ਪੈਂਦਾ ਹੈ, ਤੁਸੀ ਤਾਂ ਇੱਕ ਦੂਜੇ ਦੀ ਹੀ ਕੁਕੱੜ ਖੇਹ ਕਰੀ ਜਾਂਦੇ ਹੋ। ਏਕਤਾ ਸਿਖਣੀ ਹੋਵੇ, ਤਾਂ ਸਾਡੇ ਕੋਲੋਂ ਸਿੱਖੋ, ਮੂਰਖੋ !

No comments:

Post a Comment