ਪੰਥ ਦਰਦੀ, ਬਾਦਲ ਦੇ ਮੱਥੇ ਉਤੇ "ਗੱਦਾਰੇ- ਕੌਮ" ਦੀ "ਪੱਕੀ ਮੋਹਰ" ਪਹਿਲਾਂ ਹੀ ਲਾ ਚੁੱਕੇ ਹਨ: (ਇਕ ਪੁਰਾਨਾ ਲੇਖ) ਇੰਦਰਜੀਤ ਸਿੰਘ ਕਾਨਪੁਰ
ਬਠਿੰਡਾ, 1 ਦਸੰਬਰ (ਕਿਰਪਾਲ ਸਿੰਘ): ਸਿੱਖ ਧਾਰਮਿਕ ਅਦਾਰਿਆˆ ਤੇ ਕਾਬਿਜ, ‘ਸਰਕਰੀ ਬੁਰਛਾਗਰਦਾਂ’ ਨੇ ਭਾਂਵੇ ਅਪਣੇ ‘ਆਕਾ’ ਨੂੰ ‘ਫਖਰੇ-ਕੌਮ’ ਦਾ ਖਿਤਾਬ ਦੇਣ ਦੀ ਹਾਲੀ ਤਿਆਰੀ ਹੀ ਕੀਤੀ ਹੈ, ਪ੍ਰੰਤੂ ਪੰਥ ਦਰਦੀਆˆ ਨੇ ਤਾਂ ਇਨ੍ਹਾਂ ਦੇ ‘ਆਕਾ’ ਨੂੰ ਪਹਿਲਾਂ ਹੀ ‘ਗੱਦਾਰੇ ਕੌਮ’ ਦਾ ‘ਐਵਾਰਡ’ ਦੇ ਕੇ ਉਸ ਦੇ ਮੱਥੇ ਤੇ ‘ਗੱਦਾਰ-ਏ-ਕੌਮ" ਦੀ "ਪੱਕੀ ਮੋਹਰ" ਵੀ ਲਾ ਦਿਤੀ ਹੈ। ਇਹ ਸ਼ਬਦ ਸਿੱਖ ਚਿੰਤਕ ਭਾਈ ਇੰਦਰਜੀਤ ਸਿੰਘ ਕਾਨਪੁਰ ਨੇ ਈਮੇਲ ਰਾਹੀ ਭੇਜੇ ਇੱਕ ਸੁਨੇਹੇ ਵਿੱਚ ਕਹੇ। ਉਨ੍ਹਾਂ ਕਿਹਾ ਇਤਿਹਾਸ ਦੀ ਨਜ਼ਰ ਬਹੁਤ ਤੇਜ ਹੁੰਦੀ ਹੈ, ਬਰੀਕ ਤੋਂ ਬਰੀਕ ਘਟਨਾਂ ਵੀ ਇਤਿਹਾਸ ਦੀ ਨਜ਼ਰ ਤੋਂ ਬੱਚ ਨਹੀਂ ਸਕਦੀ ਹੈ।
ਲਿਖਿਆ ਹੈ ਉਨ੍ਹਾਂ ਜਗਤ ਕਸਾਈ ਮਾਣਸ ਖਾਣੇ ਮੂਰਖਾਂ ਨੂੰ ਇਨ੍ਹਾਂ ਦਾ ‘ਫ਼ਖ਼ਰ-ਏ-ਕੌਮ’ ‘ਪੂਜਨੀਕ’ ਕਹਿ ਕੇ ਸਨਮਾਨਿਤ ਕਰ ਰਿਹਾ ਹੈ।
ਬਠਿੰਡਾ, 1 ਦਸੰਬਰ (ਕਿਰਪਾਲ ਸਿੰਘ): ਸਿੱਖ ਧਾਰਮਿਕ ਅਦਾਰਿਆˆ ਤੇ ਕਾਬਿਜ, ‘ਸਰਕਰੀ ਬੁਰਛਾਗਰਦਾਂ’ ਨੇ ਭਾਂਵੇ ਅਪਣੇ ‘ਆਕਾ’ ਨੂੰ ‘ਫਖਰੇ-ਕੌਮ’ ਦਾ ਖਿਤਾਬ ਦੇਣ ਦੀ ਹਾਲੀ ਤਿਆਰੀ ਹੀ ਕੀਤੀ ਹੈ, ਪ੍ਰੰਤੂ ਪੰਥ ਦਰਦੀਆˆ ਨੇ ਤਾਂ ਇਨ੍ਹਾਂ ਦੇ ‘ਆਕਾ’ ਨੂੰ ਪਹਿਲਾਂ ਹੀ ‘ਗੱਦਾਰੇ ਕੌਮ’ ਦਾ ‘ਐਵਾਰਡ’ ਦੇ ਕੇ ਉਸ ਦੇ ਮੱਥੇ ਤੇ ‘ਗੱਦਾਰ-ਏ-ਕੌਮ" ਦੀ "ਪੱਕੀ ਮੋਹਰ" ਵੀ ਲਾ ਦਿਤੀ ਹੈ। ਇਹ ਸ਼ਬਦ ਸਿੱਖ ਚਿੰਤਕ ਭਾਈ ਇੰਦਰਜੀਤ ਸਿੰਘ ਕਾਨਪੁਰ ਨੇ ਈਮੇਲ ਰਾਹੀ ਭੇਜੇ ਇੱਕ ਸੁਨੇਹੇ ਵਿੱਚ ਕਹੇ। ਉਨ੍ਹਾਂ ਕਿਹਾ ਇਤਿਹਾਸ ਦੀ ਨਜ਼ਰ ਬਹੁਤ ਤੇਜ ਹੁੰਦੀ ਹੈ, ਬਰੀਕ ਤੋਂ ਬਰੀਕ ਘਟਨਾਂ ਵੀ ਇਤਿਹਾਸ ਦੀ ਨਜ਼ਰ ਤੋਂ ਬੱਚ ਨਹੀਂ ਸਕਦੀ ਹੈ।
ਭਾਈ ਇੰਦਰਜੀਤ ਸਿੰਘ ਨੇ ਕਿਹਾ ਅੱਜ ਦਾ ਇਤਿਹਾਸ ਜਦੋਂ ਵੀ ਲਿਖਿਆ ਜਾਵੇਗਾ, ਮੱਕੜ, ਗੁਰਬਚਨ ਤੇ ਧੁੰਮੇ ਦੇ ਨਾਲ ਨਾਲ ਇਨ੍ਹਾਂ ਦੇ ‘ਆਕਾ’ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ‘ਗੱਦਾਰ-ਏ-ਕੌਮ’ ਦੇ ਖਿਤਾਬ ਨਾਲ ਹੀ ਉਲੀਕਿਆ ਜਾਵੇਗਾ। ਸਿਆਸਤ ਦੇ ਨਸ਼ੇ ਵਿਚ ਮੱਤੇ ਇਹ ਬੁਰਛਾਗਰਦ ਭਾਵੇਂ ਅਪਣੇ ਮਨ ਵਿਚ ਇਹ ਸੋਚ ਰਹੇ ਨੇ ਕੇ ‘ਚੰਦ ਲੋਕ’ ਹੀ ਇਸ ‘ਗੈਰ-ਸਿਧਾਂ ਤਕ ਤੇ ਨਾਜ਼ਾਇਜ਼’ ਖਿਤਾਬ ਦਾ ਵਿਰੋਧ ਕਰ ਰਹੇ ਨੇ, ਲੇਕਿਨ ਜਦੋਂ ਇਨ੍ਹਾਂ ਦੇ ਸਿਰ ਤੋਂ ਇਸ ‘ਸਿਆਸੀ-ਛਤਰੀ’ ਦਾ ਸਾਇਆ ਹਟ ਜਾਵੇਗਾ, ਤੇ ਇਨ੍ਹਾਂ ਨੂੰ ਅਪਣੀ ਅਸਲੀ ਔਕਾਤ ਦਾ ਪਤਾ ਲਗੇਗਾ।
ਭਾਈ ਇੰਦਰਜੀਤ ਸਿੰਘ ਨੇ ਕਿਹਾ ਸਿੱਖ ਕੌਮ ਦੇ ਉੱਚ ਧਾਰਮਿਕ ਅਦਾਰਿਆˆ ’ਤੇ ਕਾਬਿਜ਼ ਇਹ ਬੁਰਛਾਗਰਦ ਅਪਣੀ ਜ਼ਮੀਰ ਨੂੰ ਭੰਗ ਦੇ ਭਾੜੇ ਵੇਚ ਚੁੱਕੇ ਹਨ। ਇਨ੍ਹਾਂ ਨੂੰ ਸਿਵਾਏ ਗੁਰਮਤਿ ਨੂੰ ਰੋਲਣ ਦੇ, ਹੋਰ ਕੁਝ ਵੀ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਨੇ ਤਾਂ ਹਾਲੇ ਅਪਣੇ ‘ਆਕਾ’ ਨੂੰ ‘ਫ਼ਖ਼ਰੇ ਕੌਮ’ ਦੇ ਖ਼ਿਤਾਬ ਨਾਲ ਸੰਨਮਾਨਿਤ ਕਰਨਾ ਹੈ, ਪੰਥ ਦਰਦੀਆਂ ਨੇ ਤਾਂ ਇਸ ਨੂੰ ‘ਕੌਮ ਦਾ ਸਭ ਤੋਂ ਵਡਾ ਗੱਦਾਰ’ ਉਸ ਵੇਲੇ ਤੋਂ ਹੀ ਕਹਿਣਾਂ ਸ਼ੁਰੂ ਕਰ ਦਿਤਾ ਸੀ, ਜਦੋਂ ਇਹ ‘ਅਪਰੇਸ਼ਨ ਬਲੂ ਸਟਾਰ’ ਦੇ ਘਲੂਘਾਰੇ ਵਿਚ ਬੁਜ਼ਦਿਲਾਂ ਵਾˆਗ ਅਪਣੀ ਜਾਨ ਬਚਾਉਣ ਲਈ, ਹੱਥ ਖੜ੍ਹੇ ਕਰਕੇ ਫੌਜ ਦੀ ਛਤਰ ਛਾਇਅ ਹੇਠ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਆ ਗਿਆ ਸੀ।
ਭਾਈ ਇੰਦਰਜੀਤ ਸਿੰਘ ਨੇ ਕਿਹਾ ਇੱਕ ਸਿੱਖ ਹੋਣਾਂ ਇੰਨਾਂ ਸੌਖਾ ਨਹੀਂ ਹੈ। ਸਿੱਖ ਹੋਣ ਦੇ ਨਾਤੇ ਹੀ ਇਸ ’ਤੇ ਇਹ ਤੋਹਮਤਾਂ ਲੱਗ ਰਹੀਆਂ ਨੇ, ਨਾˆ ਕਿ ਕਿਸੇ ਸਿਆਸੀ ਪਦਵੀ ਕਰਕੇ। ਮੱਕੜ ਤੇ ਗੁਰਬਚਨ ਅਪਣੇ ‘ਆਕਾ ਦੇ ਗੜਵਈ’ ਬਣੇ ਫਿਰਦੇ ਨੇ ਤੇ ਸ਼ਾਇਦ ਇਹ ਭੁੱਲ ਗਏ ਨੇ, ਕਿ ਉਹ ਸਭ ਤੋਂ ਪਹਿਲਾਂ ਇੱਕ ਸਿੱਖ ਵੀ ਹਨ। ਇੱਕ ਸਿੱਖ ਕੇਵਲ ਤੇ ਕੇਵਲ ‘ਰੱਬੀ ਸਿਧਾਂਤਾਂ’ ਦਾ ਪਹਿਰੇਦਾਰ ਤੇ ਗੁਰੂ ਬਚਨਾਂ ਦਾ ‘ਖੁਸ਼ਾਮਦੀਦ’ ਹੁੰਦਾ ਹੈ, ਕਿਸੇ ਰਾਜੇ ਤੇ ਹਾਕਮ ਦਾ ‘ਝੋਲੀਚੁੱਕ’ ਨਹੀਂ।
ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਜਾਤ ਦੇ ਅਧਾਰ ’ਤੇ ਗੁਰੂ ਸਹਿਬ ਨੇ ਕਿਸੇ ਵੀ ਵਿਅਕਤੀ ਦੀ ਨਿੰਦਾ ਨਹੀਂ ਕੀਤੀ ਪਰ ਜਿਹੜੇ ਆਪਣੇ ਆਪ ਨੂੰ ਉਚ ਜਾਤੀ ਦਾ ਸਮਝ ਕੇ ਦੂਸਰਿਆਂ ਨੂੰ ਨੀਚ ਅਤੇ ਅਛੂਤ ਸਮਝ ਕੇ ਦੁਰਕਾਰਦੇ ਸਨ ਉਨ੍ਹਾਂ ਨੂੰ ਜਗਤ ਕਸਾਈ, ਮਾਣਸ ਖਾਣੇ ਅਤੇ ਮੂਰਖ ਕਹਿਣ ਤੋਂ ਸੰਕੋਚ ਨਹੀਂ ਕੀਤਾ। ਗੁਰਬਾਣੀ ਵਿੱਚ ਆਏ ਇਨ੍ਹਾਂ ਸ਼ਬਦਾਂ ਦੀ ਗੁਰਮਤਿ ਅਨੁਸਾਰ ਵਿਆਖਿਆ ਕਰਨ ਦੀ ਥਾਂ ਵੋਟਾਂ ਦੀ ਖ਼ਾਤਰ ਬ੍ਰਾਹਮਣਾਂ ਨੂੰ ਜਿਹੜਾ ਬਾਦਲ ਪੂਜਨੀਕ ਦੱਸ ਰਿਹਾ ਹੈ, ਉਸ ਨੂੰ ਇਹ ਖ਼ਿਤਾਬ ਦੇਣ ਤੋਂ ਪਹਿਲਾਂ ਮੱਕੜ ਤੇ ਗੁਰਬਚਨ ਸਿਹੁੰ ਨੂੰ ਸੌ ਵਾਰ ਸੋਚਣਾਂ ਪਵੇਗਾ, ਤੇ ਕੌਮ ਅਤੇ ਅਪਣੀ ਜ਼ਮੀਰ ਨੂੰ ਇਹ ਜਵਾਬ ਦੇਣਾਂ ਪਵੇਗਾ, ਕਿ ਜਿਨ੍ਹਾਂ ‘ਬ੍ਰਾਹਮਣਾਂ’ ਨੂੰ ਗੁਰੂ ਨਾਨਕ ਸਾਹਿਬ ਨੇ ‘ਆਸਾ ਕੀ ਵਾਰ’ ਵਿਚ:
‘ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ, ਸਚੁ ਪਾਈਐ ॥2॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 472)
ਕਹਿ ਕੇ ਦੁਰਕਾਰਿਆ ਹੈ। ਗੁਰਬਾਣੀ ਵਿੱਚ ਥਾਂ ਥਾਂ: ‘ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥1॥’ (ਸਿਰੀਰਾਗੁ ਕੀ ਵਾਰ ਮਃ 3 ਗੁਰੂ ਗ੍ਰੰਥ ਸਾਹਿਬ - ਪੰਨਾ 86) ਅਤੇ
‘ਮੂਰਖ ਬਾਮਣ ਪ੍ਰਭੂ ਸਮਾਲਿ ॥ ਦੇਖਤ ਸੁਨਤ ਤੇਰੈ ਹੈ ਨਾਲਿ ॥ ਕਹੁ ਨਾਨਕ ਜੇ ਹੋਵੀ ਭਾਗੁ ॥ ਮਾਨੁ ਛੋਡਿ ਗੁਰ ਚਰਣੀ ਲਾਗੁ ॥4॥8॥’ (ਆਸਾ ਮ: 5 ਗੁਰੂ ਗ੍ਰੰਥ ਸਾਹਿਬ - ਪੰਨਾ 372)
ਲਿਖਿਆ ਹੈ ਉਨ੍ਹਾਂ ਜਗਤ ਕਸਾਈ ਮਾਣਸ ਖਾਣੇ ਮੂਰਖਾਂ ਨੂੰ ਇਨ੍ਹਾਂ ਦਾ ‘ਫ਼ਖ਼ਰ-ਏ-ਕੌਮ’ ‘ਪੂਜਨੀਕ’ ਕਹਿ ਕੇ ਸਨਮਾਨਿਤ ਕਰ ਰਿਹਾ ਹੈ।
ਭਾਈ ਇੰਦਰਜੀਤ ਸਿੰਘ ਨੇ ਕਿਹਾ ਇਨ੍ਹਾਂ ‘ਪੰਥ ਵਿਰੋਧੀ, ਹਿੰਦੂ ਰਾਸ਼ਟਰ ਵਾਦੀਆˆ’ ਦਾ ਭਾਈਵਾਲ ਬਣਕੇ, ਇਨ੍ਹਾਂ ਨੂੰ ਕੌਮ ਦੀਆਂ ਧਾਰਮਿਕ ਸਟੇਜਾਂ ਵਿਚ ਸ਼ਰੀਕ ਕਰਕੇ, ਸਿੱਖ ਕੌਮ ਦਾ ਇਕ ਹਿੱਸਾ ਦਰਸਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਿਹਾ ਹੈ। ‘ਸਾਂਝੀ ਵਾਲਤਾ’ ਦੀ ਆੜ ਵਿਚ ਇਹ ਸਿੱਖ ਕੌਮ ਦਾ ‘ਹਿੰਦੂਕਰਣ’ ਕਰਨ ਦੇ ਮਨਸੂਬਿਆਂ ਵਿਚ ਲਗਾਤਾਰ ਰੁੱਝਿਆ ਹੋਇਆ ਹੈ। ਸਿੱਖ ਗੁਰੂਆˆ ਨੂੰ ‘ਲਵ ਕੁਸ਼ ਦੀ ਅੰਸ਼’ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ‘ਵੇਦਾˆ ਤੋਂ ਲਈ ਬਾਣੀ’ ਕਹਿਨ ਵਾਲੇ ‘ਕੱਟੜ ਹਿੰਦੂਵਾਦੀਆਂ " ਨੂੰ ਪੰਥ ਦੀ ਅਗਵਾਈ ਪੇਸ਼ ਕਰ ਚੁੱਕਾ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਖ਼ਾਲਸਾ’ ਦਾ ਐਵਾਰਡ ਦੇਣ ਵਾਲੇ ਝੋਲੀ ਚੁੱਕਾਂ ਨੂੰ ਵੰਗਾਰਦੇ ਹੋਏ ਭਾਈ ਇੰਦਰਜੀਤ ਸਿੰਘ ਨੇ ਕਿਹਾ, ਬੁਰਛਾਗਰਦੋ! ਸਾਵਧਾਨ! ਇਹੋ ਜੇਹੇ ਵਿਅਕਤੀ ‘ਫ਼ਖ਼ਰ-ਏ-ਕੌਮ’ ਦੇ ਖਿਤਾਬ ਦਾ ਨਹੀਂ ਬਲਕਿ ‘ਗੱਦਾਰ-ਏ-ਕੌਮ’ ਦਾ ਹੀ ਹੱਕਦਾਰ ਹੈ, ਜੋ ਇਸ ਨੂੰ ਕੌਮ ਵਲੋਂ ਪਹਿਲਾਂ ਹੀ ਦਿੱਤਾ ਜਾ ਚੁਕਿਆ ਹੈ।


No comments:
Post a Comment