ਮੇਰੇ ਸੁਹਿਰਦ ਪਾਠਕ ਸੱਜਣੋ !
ਤੁਸਾ ਇਹੋ ਜਹਿਆ ਕਾਲਮ ਬਹੁਤ ਹੀ ਘੱਟ ਵੇਬਸਾਈਟਾਂ ਤੇ ਵੇਖਿਆ ਹੋਣਾਂ ਹੈ , ਜਿਸ ਵਿਚ ਪੁਰਾਨੀਆਂ ਅਤੇ ਨਵੀਆਂ ਅਖਬਾਰਾਂ ਦੀਆਂ ਕਤਰਨਾਂ ਸੰਭਾਲ ਕੇ ਰੱਖੀਆਂ ਗਈਆਂ ਹੋਣ। ਇਹ ਕਿਸੇ ਦਾ ਜਾਤੀ ਸੌਂਕ ਤੇ ਹੋ ਸਕਦਾ ਹੈ ਲੇਕਿਨ ਅਖਬਾਰਾ ਦੀਆਂ ਕਤਰਨਾਂ ਪਾਠਕਾਂ ਦੀ ਸੇਵਾ ਵਿਚ ਲਿਆਉਣ ਦਾ ਬਹੁਤ ਗੂੜ੍ਹਾਂ ਮੰਤਵ ਹੈ । ਭਵਿੱਖ ਵਿਚ ਲਿੱਖੇ ਜਾਉਣ ਵਾਲੇ ਇਤਿਹਾਸ ਦੀ ਪ੍ਰੌੜਤਾ ਲਈ ਇਹ ਅਖਬਾਰ ਦੀਆਂ ਕਤਰਨਾਂ ਇਕ ਗਵਾਹੀ ਦੇ ਰੂਪ ਵਿਚ, ਇਕ ਵੱਡਾ ਰੋਲ ਨਿਭਾ ਸਕਦੀਆਂ ਹਨ । ਇਸੇ ਲਈ ਇਨ੍ਹਾਂ ਕਤਰਨਾਂ ਨੂੰ ਸੰਭਾਲ ਕੇ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।
ਇਸ ਦਾ ਉਦਾਹਰਣ ਵੀ ਪੇਸ਼ ਹੈ । ਮੰਨ ਲਵੋ ਕਿ ਇਕ ਸਦੀ ਬਾਦ ਜੇ ਕੋਈ ਇਹ ਇਤਿਹਾਸ ਲਿੱਖੇ ਕਿ ਬਾਦਲ ਢਖਰੇ ਕੌਮ ਦੇ ਅਵਾਰਡ ਨਾਲ ਸੰਨਮਾਨਿਤ ਕੀਤਾ ਗਿਆ ਸੀ ਤੇ ਇਸ ਦਾ ਖੰਡਨ ਕਰਦੀਆਂ ਅਖਬਾਰਾਂ ਦੀਆਂ ਕਤਰਨਾਂ ਇਹ ਸਾਬਿਤ ਕਰ ਦੇਣ ਗੀਆਂ ਕਿ ਉਸਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ । ਇਸ ਤਰ੍ਹਾਂ ਬਨਾਵਟੀ ਇਤਿਹਾਸ ਦਾ ਪਰਦਾ ਫਾਸ਼ ਹੋ ਜਾਵੇਗਾ। ਇਥੇ ਪਾਈਆਂ ਜਾ ਰਹੀਆਂ ਅਖਬਾਰ ਦੀਆਂ ਕਤਰਨਾਂ ਰੋਜਾਨਾਂ ਸਪੋਕਸਮੈਨ , ਦੈਨਿਕ ਜਾਗਰਣ ਆਦਿਕ ਅਖਬਾਰਾਂ ਤੋਂ ਲਈਆਂ ਗਈਆਂ ਹਨ । ਬਲਾਗਰ ਇਨ੍ਹਾਂ ਵਿਚ ਛਪੀਆਂ ਖਬਰਾਂ ਨਾਲ ਜਰੂਰੀ ਨਹੀ ਕਿ ਸਹਿਮਤਿ ਹੀ ਹੋਵੇ ।
ਬਲਾਗਰ: ਇੰਦਰਜੀਤ ਸਿੰਘ ਕਾਨਪੁਰ




































































































































































































































































No comments:
Post a Comment