ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 1
👁️ ਪਤੀ ਕਾਣਾ ਹੋਵੇ ਤਾਂ ਤੁਸਨੂੰ ਧੋਖਾ ਦੇ ਕੇ ਉਹ ਕਿਸ ਤਰ੍ਹਾਂ ਆਪਣੇ ਯਾਰ ਨਾਲ, ਹੋਲੀ ਦੇ ਉਤਸਵ ਵਿਚ, ਆਪਣੇ ਪਤੀ ਦੀ ਮੌਜੂਦਗੀ ਵਿਚ ਕਾਮ ਭੋਗ ਕਰ ਸਕਦੀ ਹੈ।-: ਇੰਦਰਜੀਤ ਸਿੰਘ ਕਾਨਪੁਰ 28.08.2023
💥 ਬੰਤਾ ਸਿੰਘ ਜੀ ਤੁਹਾਨੂੰ ਕਥਾ ਕਰਣੀ ਵੀ ਕੀ ਅਸੀਂ ਸਿਖਾਵਾਂਗੇ ?
👀ਬਾਲਟੀਮੋਰ ਗੁਰਦੁਆਰੇ ਦੀ ਸੰਗਤ ਵਲੋਂ ਨਾਪਸੰਦ ਕਿਤੇ ਜਾਣ ਤੋਂ ਬਾਦ, ਇਹ ਤਾਂ ਸਾਬਿਤ ਹੋ ਗਿਆ ਕਿ ਨ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਥਾ ਕਰਣ ਦੇ ਕਾਬਿਲ ਹੋ ਅਤੇ ਨ ਹੀ ਬਚਿਤ੍ਰ ਨਾਟਕ ਤੁਹਾਨੂੰ ਰਾਸ ਆਂੳਦਾ ਹੈ। ਬਣਦੇ ਤੁਸੀਂ ਬਚਿਤ੍ਰ ਨਾਟਕ ਦੇ ਵੱਡੇ ਮਾਹਿਰ ਹੋ, ਲੇਕਿਨ ਪਹਿਲੀ ਹੀ ਕਥਾ ਵਿੱਚ ਤੁਸੀਂ ਫੇਲ ਹੋ ਗਏ। ਪਹਿਲੀ ਵਾਰ ਤਾਂ ਥੋੜਾ ਜਿਹਾ ਅਖੋਤੀ ਦਸਮ ਗ੍ਰੰਥ ਦਾ ਇਕ ਅੱਧ ਚਰਿਤੱਰ ਸੰਗਤਾਂ ਨੂੰ ਖੋਲ ਕੇ ਸੁਣਾਂ ਦੇੰਦੇ। ਤਾਂ ਸ਼ਾਇਦ ਫਿਰ ਤੁਸੀ ਕਿਧਰੇ ਵੀ ਇਹ ਨਾਂ ਕਹਿ ਸਕਦੇ ਕਿ, "ਚਰਿਤ੍ਰੋਪਾਖਿਯਾਨ ਅਸ਼ਲੀਲ ਰਚਨਾਂ ਨਹੀ ਹੈ"। ਕੁਝ ਲੋਕ ਬਿਨਾਂ ਮਤਲਬ ਇਸ ਗ੍ਰੰਥ ਨੂੰ ਬਦਨਾਮ ਕਰਦੇ ਹਨ।
👉ਆਉ ਤੁਹਾਡੇ ਦਸਮ ਗ੍ਰੰਥ ਵਿਚੋਂ, ਤੁਹਾਨੂੰ ਇਕ ਕਥਾ ਪੜ੍ਹ ਕੇ ਸੁਣਾਉਦੇ ਹਾਂ। ਜਿਸ ਵਿਚ ਤੁਹਾਡਾ ਗੁਰੂ, ਇਕ ਇਸਤਰੀ ਨੂੰ ਇਹ ਸਿਖਿਆ ਦੇ ਰਿਹਾ ਹੈ ਕਿ ਜੇ ਉਸਦਾ ਪਤੀ ਕਾਣਾ ਹੋਵੇ ਤਾਂ ਤੁਸਨੂੰ ਧੋਖਾ ਦੇ ਕੇ ਉਹ ਕਿਸ ਤਰ੍ਹਾਂ ਆਪਣੇ ਯਾਰ ਨਾਲ, ਹੋਲੀ ਦੇ ਉਤਸਵ ਵਿਚ, ਆਪਣੇ ਪਤੀ ਦੀ ਮੋਜੂਦਗੀ ਵਿਚ ਕਾਮ ਭੋਗ ਕਰ ਸਕਦੀ ਹੈ।
👁️ਏਕ ਰਾਵ ਕਾਨੋ ਹੁਤੋ ਤਾਹਿ ਕੁਕ੍ਰਿਆ ਨਾਰ॥
ਰਮੀ ਜਾਰ ਰਾਇ ਕੀ ਆਂਖ ਅੰਬੀਰਹ ਡਾਰਿ॥ ਪੰਨਾ ਨੰਬਰ 853 ਚਰਿਤ੍ਰ ਨੰ 30
🔸ਇਕ ਰਾਜਾ ਕਾਣਾਂ ਸੀ ਤੇ ਉਸ ਦੀ ਰਾਣੀ ਬਹੁਤ ਕਾਮੀਂ (ਕੁਕਰਮੀ) ਸੀ ॥ ਰਾਜੇ ਦੀਆਂ ਅੱਖਾਂ ਵਿਚ ਗੁਲਾਲ ਪਾਕੇ ,ਆਪਣੇ ਯਾਰ ਨਾਲ ਕਾਮ ਭੋਗ ਵਿਚ ਲਗ ਗਈ ॥
ਚੌਪਈ॥
ਅਲਤਾ ਸਾਥ ਭਯੋ ਅੰਧਿਯਾਰੋ॥ਦ੍ਰਿਸ਼ਟਿ ਪਰਤ ਨਹਿ ਹਾਥ ਪਸਾਰੋ॥
ਰਾਨੀ ਪਤਿ ਅੰਬੀਰ ਦ੍ਰਿਗ ਪਾਰਾ॥ ਜਾਨੁਕ ਨ੍ਰਿਪਹਿ ਅੰਧ ਕੈ ਡਾਰਾ॥18॥
🔹ਦੋਹਰਾ॥
ਏਕ ਆਂਖਿ ਕਾਨ੍ਹਾ ਹੁਤੋ ਦੁਤਿਯੋ ਪਰਾ ਅੰਬੀਰ॥
ਗਿਰਯੋ ਅੰਧ ਜਿਮਿ ਹਵ੍ਹੇ ਨ੍ਰਿਪਤਿ ਦ੍ਰਿਗਜੁਤ ਭਯੋ ਅਸੀਰ॥19॥
ਰਾਨੀ ਨਵਰੰਗ ਰਾਇ ਕੇ ਤਬ ਹੀ ਲਿਯਾ ਬੁਲਾਇ॥
ਆਲਿੰਗਨ ਚੁੰਬਨ ਕਰੈ ਦਿੜ ਰਤਿ ਕਰੀ ਮਚਾਇ॥20॥
ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰ ਦੇਖਨ ਲਗਣੋ ਬਨਾਇ॥
ਲਗਿ ਰਾਨੀ ਮਾਨਿ ਰਤਿ ਨਟੂਆ ਦਿਯਾ ਤੁਠਾਇ॥21॥1॥
ਪੰਨਾ ਨੰ 854। ਚਰਿਤੱਰ ਨੰ 30
ਚੌਪਈ॥
ਬਹੁਤਾ ਗੁਲਾਲ ਉਡੱਣ ਦੇ ਕਾਰਣ ਹਨੇਰਾ ਹੋ ਗਿਆ ਸੀ॥ ਹਨੇਰੇ ਕਾਰਣ ਅਪਣਾਂ ਹੱਥ ਵੀ ਆਪ ਹੀ ਨਜਰ ਨਹੀ ਸੀ ਆ ਰਿਹਾ॥ ਰਾਣੀ ਨੇ ਅਪਣੇ ਪਤੀ ਦੀਆਂ ਅੱਖਾਂ ਵਿਚ ਗੁਲਾਲ ਪਾ ਦਿਤਾ॥ ਰਾਜੇ ਨੂੰ ਤਾਂ ਜਿਵੇਂ ਅੰਨ੍ਹਾਂ ਹੀ ਕਰ ਛਡਿਆ॥18॥
ਦੋਹਰਾ॥ ਇਕ ਤਾਂ ਉਹ ਇਕ ਅੱਖ ਤੋਂ ਕਾਣਾਂ ਸੀ ਦੂਜੀ ਅੱਖ ਵਿਚ ਅੰਬੀਰ (ਗੁਲਾਲ) ਪਿਆ ਹੋਇਆ ਸੀ॥ ਅੰਨ੍ਹਾਂ ਹੋਇਆ ਰਾਜਾ ਜ਼ਮੀਨ 'ਤੇ ਡਿੱਗ ਪਿਆ॥ ਰਾਣੀ ਨੇ ਅਪਣੇ ਯਾਰ (ਨਵਰੰਗ ਰਾਏ ਨਾਮ ਲਿਖਿਆ ਹੋਇਆ ਹੈ) ਨਵਰੰਗ ਰਾਏ ਨੂੰ ਫੌਰਨ ਬੁਲਾ ਲਿਆ॥ ਉਸ ਨਾਲ ਆਲਿੰਗਨ ਕਰਕੇ ਚੁੰਬਨ ਕੀਤੇ ਅਤੇ ਬੜੀ ਦ੍ਰਿੜ (ਕਸ ਕੇ/ਚੰਗੀ ਤਰ੍ਹਾਂ) ਕਾਮ ਕ੍ਰੀੜਾ ਕੀਤੀ॥ ਜਦੋ ਤਕ ਰਾਜਾ ਅੱਖਾਂ ਪੂੰਝ ਕੇ ਦੇਖਣ ਕਾਬਿਲ ਹੋਇਆ ॥ ਤੱਦ ਤੱਕ ਰਾਣੀ ਨੇ ਉਸ ਨੱਟ (ਕਲਾਕਾਰ ਜੇੜ੍ਹਾ ਉਸ ਦਾ ਯਾਰ ਸੀ) ਨਾਲ ਕਾਮ ਕ੍ਰੀੜਾ ਕਰਕੇ ਉਸ ਨੂੰ ਭਜਾ ਦਿੱਤਾ॥
🤡 ਬੰਤਾ ਸਿੰਘ ਜੀ ! ਬਚਿਤ੍ਰ ਨਾਟਕ ਦੀ ਕਥਾ ਇਸ ਤਰ੍ਹਾਂ ਹੁੰਦੀ ਹੈ ! ਤੁਹਾਡੇ ਕਹਿਣ 'ਤੇ ਸੰਗਤ ਥੋੜ੍ਹੀ ਮੰਨ ਜਾਏਗੀ ਕਿ ਇਹ ਦਸਮ ਪਿਤਾ ਨੇ ਲਿਖੀ ਹੈ। ਜਦ ਤਕ ਤੁਸੀ ਇਨਹਾਂ 404 ਚਰਿਤ੍ਰਾਂ ਦਾ ਅਰਥ ਸੰਗਤ ਨੂੰ ਕਰਕੇ ਸਮਝਾੳਣਾਂ ਨਹੀਂ ਕਰਦੇ, ਹਰ ਥਾਂਵੇ ਤੁਹਾਨੂੰ ਇਵੇ ਹੀ ਭਜਾਇਆ ਜਾਵੇਗਾ।
No comments:
Post a Comment