ਬੰਤਾ ਸਿਆਂ ਆਹ ਚੌਪਈ ਵੀ ਪੜ੍ਹ ਤਾਂ ਜ਼ਰਾ!!!👽
👉ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 3-: ਇੰਦਰਜੀਤ ਸਿੰਘ ਕਾਨਪੁਰ 01.09.2023
#KhalsaNews #ISKanpur #DG #BachittarNatak #BantaSingh
👽ਬੰਤਾ ਸਿਹਾਂ ! ਜੇ ਇਹ ਤੇਰੇ ਗੁਰੂ ਦੀ ਬਾਣੀ ਹੈ ਤਾਂ ਝੱਕਦਾ ਕਿਉਂ ਹੈਂ? ਖੁੱਲ ਕੇ ਇਸ ਦੀ ਕਥਾ ਕਰ ! ਲੋਕ ਵੱਟੇ, ਡਾਂਗਾਂ ਲੈ ਕੇ ਤੈਨੂੰ ਖਦੇੜ ਦੇਣਗੇ !
👁️ਚੱਲ ਬੰਤਾ ਸਿਹਾਂ ! ਸ਼ੁਰੂ ਹੋ ਜਾ ! ਆਪਣੇ ਗੁਰੂ ਦੀ ਇਸ ਰਚਨਾਂ ਅੱਗੇ ਸੀਸ ਨਿਵਾ ਅਤੇ ਸੰਗਤ ਵਿਚ ਬੜੇ ਅਦਬ ਅਤੇ ਸਤਿਕਾਰ ਨਾਲ ਹੇਠ ਲਿਖੇ ਚਰਿਤ੍ਰ ਦੀ ਕਥਾ ਕਰ, ਬਚਿੱਤਰੀਆਂ ਦੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ !
💃 ਦਾਸੀ ਨੇ 👑 ਰਾਜੇ ਨੂੰ ਕਹਿਆ
▪️ ਦੋਹਰਾ॥ ਸੁਧਿ ਭੂਲੀ ਮੋਰੀ ਸਭੈ ਬਿਰਚ ਬਿਕਲ ਭਯੋ ਅੰਗ॥ ਕਾਮ ਕੇਲ ਮੌਸੌ ਕਰੌ ਗਹਿ ਗਹਿ ਸਰਬੰਗ॥
▪️ ਚੌਪਈ॥ ਜਬ ਰਾਜੈ ਐਸੈ ਸੁਨਿ ਪਾਯੋ॥ ਤਾਕੋ ਭੋਗ ਹੇਤ ਲਲਚਾਯੋ॥ ਲਪਟਿ ਲਪਟਿ ਤਾਸੌ ਰਤਿ ਕਰੀ॥ ਚਿਮਟਿ ਚਿਮਟਿ ਆਸਨ ਤਨ ਧਰੀ॥ਚਿਮਟਿ ਚਿਮਟਿ ਤਾਸੌ ਰਤਿ ਮਾਨੀ॥ਕਾਮਾਤੁਰ ਹਵੈ ਤ੍ਰਿਯ ਲਪਟਾਨੀ॥ ਨ੍ਰਿਪ ਬਰ ਛਿਨਿਕ ਨ ਛੋਰਯੋ ਭਾਵੈ॥ ਗਹਿ ਗਹਿ ਤਾਹਿ ਗਰੇ ਸੌ ਲਾਵੈ॥8॥
▪️ ਦੋਹਰਾ॥ ਭਾਂਤਿ ਭਾਂਤਿ ਆਸਨ ਲਏ ਚੂੰਬਨ ਕਰੇ ਬਨਾਇ॥ ਚਿਮਟਿ ਚਿਮਟਿ ਭੋਗਤ ਭਯੋ ਗਨਨਾ ਗਨੀ ਨ ਜਾਇ॥
▪️ ਸਵੈਯਾ॥ ਖਾਏ ਬੰਧੇਜਨ ਕੀ ਬਰਿਯੈਂ ਨ੍ਰਿਪ ਭਾਂਗ ਚਬਾਇ ਅਫੀਮ ਚੜਾਈ॥
ਪੀਤ ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤ ਸੌ ਪ੍ਰੀਤਿ ਮਚਾਈ॥
ਪੰਨਾ ਨੰ 1048 ਚਰਿਤ੍ਰ 160
ਦਾਸੀ ਨੇ ਰਾਜੇ ਨੂੰ ਕਹਿਆ
▪️ ਅਰਥ: ॥ ਦੋਹਰਾ॥ (ਤੁਹਾਨੂੰ ਵੇਖ ਕੇ) ਮੈਂ ਬਦਹਵਾਸ ਹੋ ਗਈ ਹਾਂ, ਮੇਰੇ ਸਾਰੇ ਅੰਗ (ਤੁਹਾਡੇ ਮਿਲਨ ਲਈ) ਵਿਆਕੁਲ ਹੋ ਗਏ ਹਨ॥ ਮੇਰੇ ਸਾਰੇ ਅੰਗ ਫੜ ਫੜ ਕੇ ਮੇਰੇ ਨਾਲ ਸੰਭੋਗ ਕਰੋ॥
▪️ ਚੌਪਈ॥ ਜਦੋਂ ਰਾਜੇ ਨੇ (ਦਾਸੀ ਦੀ) ਇਹ ਗਲ ਸੁਣੀ ॥ ਤਾਂ ਉਸ ਨਾਲ ਭੋਗ ਕਰਣ ਲਈ ਲਲਚਾ ਉਠਿਆ॥ ਉਸ (ਇਸਤਰੀ ਨਾਲ) ਲਪਟ ਲਪਟ ਕੇ ਭੋਗ ਕਰਣ ਲਗ ਪਿਆ॥ ਚੰਬੜ ਚੰਬੜ ਕੇ ਆਸਨ ਬਣਾਏ॥ ਉਸ ਨਾਲ ਚੰਬੜ ਚੰਬੜ ਕੇ ਕਾਮ ਭੋਗ ਕੀਤਾ॥ ਕਾਮਾਤੁਰ ਹੋਈ ਇਸਤਰੀ ਰਾਜੇ ਨਾਲ ਚੰਬੜ ਗਈ॥ ਰਾਜਾ ਵੀ ਤੁਸਨੂੰ ਇਕ ਪਲ ਲਈ ਛੱਡ ਨਹੀ ਸੀ ਰਹਿਆ॥ ਫੱੜ ਫੱੜ ਕੇ ਉਸਨੂੰ ਗਲੇ ਲਾ ਰਿਹਾ ਸੀ॥
▪️ ਦੋਹਰਾ॥ ਭਾਂਤ ਭਾਂਤ ਦੇ ਆਸਨ ਬਣਾਏ ਅਤੇ ਚੂੰਬਨ ਲਏ॥ ਚੰਬੜ ਚੰਬੜ ਕੇ ਇਤਨੀ ਵਾਰ ਭੋਗ ਕੀਤਾ ਕਿ ਉਸਦੀ ਗਿਣਤੀ ਨਹੀਂ ਕੀਤੀ ਜਾ ਸਕਦੀ॥
▪️ ਸਵੈਯਾ ॥ (ਤਦ) ਰਾਜੇ ਨੇ ਵੀਰਜ ਰੋਕਣ ਵਾਲੀਆਂ ਗੋਲੀਆਂ (ਬੰਧੇਜਨ ਕੀ ਬਰਿਯੈ) ਖਾ ਕੇ ਉੱਤੋਂ ਭੰਗ ਚਬਾਈ ਤੇ ਅਫੀਮ ਚੜ੍ਹਾ ਲਈ॥ ਸ਼ਰਾਬ ਪੀ ਕੇ ਉਹ ਬਹੁਤ ਹੀ ਸੂੰਦਰ ਲਗ ਰਹੇ ਸਨ ਅਤੇ ਪਿਆਰ ਨਾਲ ਸੰਭੋਗ ਕਰ ਰਹੇ ਸਨ॥
💥 ਉਏ ! ਦੁਰ ਫਿੱਟੇ ਮੂੰਹ ਤੁਹਾਡਾ ! ਇਸ ਨੂੰ ਦਸਮ ਬਾਣੀ ਕਹਿਣ ਵਾਲਿਉ ! ਸਾਨੂੰ ਇਹ ਸਭ ਲਿਖਦਿਆਂ ਸ਼ਰਮ ਨਹੀਂ ਆਾਉਂਦੀ ਕਿਉਂਕਿ ਜੇ ਅਜ ਅਸੀਂ ਬੇਸ਼ਰਮ ਨਾਂ ਹੋਏ ਤਾਂ ਆਉਣ ਵਾਲੇ ਸਮੇਂ ਅੰਦਰ ਸਾਡੇ ਸਰਬੰਸ ਦਾਨੀ ਗੁਰੂ ਨੂੰ, ਇਸ ਦਾ ਲਿਖਾਰੀ ਕਹਿ ਕੇ ਬਦਨਾਮ ਕਰ ਦਿਤਾ ਜਾਵੇ ਗਾ। ਅਸੀਂ ਗੁਰੂ ਲਈ ਬੇਸ਼ਰਮ ਹੋ ਕੇ ਬਦਨਾਮ ਹੋਣਾਂ ਜ਼ਿਆਦਾ ਪਸੰਦ ਕਰਾਂਗੇ, ਕਿਉਂਕਿ ਇਨ੍ਹਾਂ ਬੰਤਿਆਂ ਨੇ ਇਹ ਸਭ ਸੰਗਤਾਂ ਨੂੰ ਦਸਣਾਂ ਨਹੀਂ । ਜੇ ਅਸੀਂ ਵੀ ਚੁੱਪ ਰਹੇ ਤਾਂ ਸਾਡੇ ਮਹਾਨ ਗੁਰੂਆਂ ਨੂੰ ਇਨ੍ਹਾਂ ਨੇ ਬਦਨਾਮ ਕਰਣ ਵਿਚ ਕੋਈ ਕਸਰ ਨਹੀਂ ਛੱਡਣੀ।
No comments:
Post a Comment