Monday, 22 April 2024

 ਮੋਟੇ ਯਾਰ ਤੋਂ ਨਾਖੁਸ਼ ਜਵਾਨ ਇਸਤਰੀ👫ਪਤਲੇ ਜਵਾਨ ਯਾਰ ਨਾਲ ਸੰਭੋਗ ਕਰੇ💘

👿ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 7
-: ਇੰਦਰਜੀਤ ਸਿੰਘ ਕਾਨਪੁਰ 
20.09.2023


💋ਦੋਹਰਾ ॥
ਏਕ ਪੁਤ੍ਰਿਕਾ ਗਵਾਰ ਕੀ ਤਾਕੋ ਕਹੋ ਬਿਚਾਰ॥ ਏਕ ਮੋਟਿਯਾ ਯਾਰ ਤਿਹ ਔਰ ਪਤਰਿਆ ਯਾਰ॥2॥
ਸ੍ਰੀ ਮ੍ਰਿਗ ਚੱਛੁਮਤੀ ਕਹੈ ਤਾਕੋ ਰੂਪ ਅਪਾਰ॥ ਊਚ ਨੀਚ ਤਾਂ ਸੌ ਸਦਾ ਨਿਤ ਪ੍ਰਤਿ ਕਰੈ ਜੁਆਰ॥3॥

💖ਚੌਪਈ ॥
ਸਹਰ ਕਾਲਪੀ ਮਾਹਿ ਬਸਤ ਤੈ ॥ ਭਾਂਤਿ ਭਾਂਤਿ ਕੇ ਭੋਗ ਕਰੈ ਵੈ॥
ਸ੍ਰੀ ਮ੍ਰਿਗ ਨੈਨ ਮਤੀ ਤਹ ਰਾਜੈ ॥ ਨਿਰਖਿ ਛਪਾਕਰਿ ਕੀ ਛਬਿ ਲਾਜੈ ॥੪॥

💕ਦੋਹਰਾ ॥
ਬਿਰਧਿ ਮੋਟਿਯੋ ਯਾਰ ਤਿਹ; ਤਰੁਨ ਪਤਰਿਯੋ ਯਾਰ ॥ ਰਾਤ ਦਿਵਸ ਤਾ ਸੌ ਕਰੈ; ਦ੍ਵੈਵੈ ਮੈਨ ਬਿਹਾਰ ॥੫॥
ਹੋਤ ਤਰੁਨ ਕੇ ਤਰੁਨਿ ਬਸਿ; ਬਿਰਧ ਤਰੁਨਿ ਬਸਿ ਹੋਇ ॥ ਇਹੈ ਰੀਤਿ ਸਭ ਜਗਤ ਕੀ; ਜਾਨਤ ਹੈ ਸਭ ਕੋਇ ॥੬॥
ਤਰੁਨਿ ਪਤਰਿਯਾ ਸੌ ਰਮੈ; ਮੋਟੇ ਨਿਕਟ ਨ ਜਾਇ ॥ ਜੌ ਕਬਹੂੰ ਤਾ ਸੌ ਰਮੇ; ਮਨ ਭੀਤਰ ਪਛੁਤਾਇ ॥੭॥
ਰਮਤ ਪਤਰਿਯਾ ਸੰਗ ਹੁਤੀ; ਆਨਿ ਮੋਟੀਏ ਯਾਰ ॥ ਪਾਯਨ ਕੌ ਖਰਕੋ ਕਿਯੋ; ਤਵਨਿ ਤਰੁਨਿ ਕੇ ਦ੍ਵਾਰ ॥੮॥
ਕਹਿਯੋ ਪਤਰੀਏ ਯਾਰ ਕਹ; ਜਾਹੁ ਦਿਵਰਿਯਹਿ ਫਾਧਿ ॥ ਜਿਨ ਕੋਊ ਪਾਪੀ ਆਇ ਹੈ; ਮੁਹਿ ਤੁਹਿ ਲੈਹੈ ਬਾਧਿ ॥੯॥
ਅਤਿ ਰਤਿ ਤਾ ਸੌ ਮਾਨਿ ਕੈ; ਯਾਰ ਪਤਰਿਯਹਿ ਟਾਰਿ ॥ ਭਰਭਰਾਇ ਉਠਿ ਠਾਢ ਭੀ; ਜਾਨਿ ਮੋਟਿਯੋ ਯਾਰ ॥੧੦॥
ਉਠਤ ਬੀਰਜ ਭੂ ਪਰ ਗਿਰਿਯੋ; ਲਖ੍ਯੋ ਮੋਟਿਯੇ ਯਾਰ ॥ ਯਾ ਕੋ ਤੁਰਤ ਬਤਾਇਯੈ; ਭੇਦ ਰਮੈ ਸੁ ਕੁਮਾਰਿ ॥੧੧॥
ਅਧਿਕ ਤਿਹਾਰੋ ਰੂਪ ਲਖਿ; ਮੋਹਿ ਨ ਰਹੀ ਸੰਭਾਰ ॥ ਤਾ ਤੇ ਗਿਰਿਯੋ ਅਨੰਗ ਭੂਅ; ਸਕ੍ਯੋ ਨ ਬੀਰਜ ਉਬਾਰ ॥੧੨॥
ਫੂਲਿ ਗਯੋ ਪਸੁ ਬਾਤ ਸੁਨਿ; ਨਿਜੁ ਸੁਭ ਮਾਨੈ ਅੰਗ ॥ ਮੋਹਿ ਨਿਰਖਿ ਛਬਿ ਬਾਲ ਕੋ; ਛਿਤ ਪਰ ਗਿਰਿਯੋ ਅਨੰਗ ॥੧੩॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਤਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩॥੯੧॥ਅਫਜੂੰ॥

️⛳ਅਰਥ: ਇਕ ਗਵਾਲੇ ਦੀ ਪੁਤਰੀ ਸੀ , ਉਸ ਦੀ ਗਲ ਕਰਦਾ ਹਾਂ॥ ਉਸਦਾ ਇਕ ਮੋਟਾ ਯਾਰ ਸੀ ਅਤੇ ਇਕ ਪਤਲਾ ਯਾਰ ਸੀ॥2॥

ਉਸਦਾ ਰੂਪ ਅਪਾਰ ਸੀ ਅਤੇ ਸ਼੍ਰੀ ਚਛੂਮਤਿ ਅਖਵਾਂਉਦੀ ਸੀ॥ ਉਚੀ ਅਤੇ ਨੀਵੀ (ਜਾਤਿ) ਦੇ ਲੋਗ ਉਸ ਨਾਲ ਮੇਲ ਜੋਲ ਰਖਦੇ ਸਨ॥3॥

ਚੌਪਈ॥ ਉਹ ਕਾਲਪੀ ਸ਼ਹਿਰ ਦੀ ਵਸਨੀਕ ਸੀ॥ ਉਹ ਭਾਂਤਿ ਭਾਂਤਿ ਦੇ ਭੋਗ ਕਰਦੀ ਸੀ॥ ਉਹ ਹਿਰਨ ਦੀਆਂ ਅੱਖਾਂ ਵਾਲੀ ਫਿਰ ਵੀ ਨਹੀਂ ਸੀ ਰਜਦੀ॥ ਉਸਨੂੰ ਚੰਦ੍ਰਮਾਂ ਵੇਖ ਕੇ ਵੀ ਲਜਾ ਜਾਂਦਾ ਸੀ, ਭਾਵ ਉਹ ਅਤਿ ਦੀ ਸੁੰਦਰ ਸੀ॥4॥

ਦੋਹਰਾ॥ ਉਸਦਾ ਮੋਟਾ ਯਾਰ ਬੁੱਡ੍ਹਾ ਸੀ ਅਤੇ ਪਤਲਾ ਯਾਰ ਜਵਾਨ ਸੀ॥ ਉਹ ਦੋਹਾਂ ਨਾਲ ਰਾਤ ਅਤੇ ਦਿਨ ਕਾਮ ਭੋਗ ਕਰਦੀ ਸੀ॥ ਜਵਾਨ ਇਸਤਰੀ ਜਵਾਨ ਪੁਰਖ ਦੀ ਹੋ ਜਾਂਦੀ ਹੈ ਅਤੇ ਵਡੇਰਾ ਪੁਰਖ ਜਵਾਨ ਇਸਤਰੀ ਦੇ ਵਸ ਪੈ ਜਾਂਦਾ ਹੈ॥ ਇਹ ਸਾਰੇ ਜਗਤ ਦੀ ਰੀਤ ਹੈ, ਇਸਨੂੰ ਸਭ ਕੋਈ ਜਾਣਦਾ ਹੈ॥ 6॥

ਉਹ ਸੁੰਦਰੀ ਪਤਲੇ ਯਾਰ ਨਾਲ ਸੰਭੋਗ ਕਰਦੀ ਸੀ ਅਤੇ ਮੋਟੇ ਯਾਰ ਦੇ ਨੇੜੇ ਨਹੀ ਸੀ ਜਾਂਦੀ॥ ਅਗਰ ਕਦੀ ਮੋਟੇ ਨਾਲ ਸੰਭੋਗ ਕਰਦੀ ਤਾਂ ਅਪਣੇ ਮਨ ਹੀ ਮਨ ਬਹੁਤ ਪਛਤਾਂਦੀ ਸੀ॥7॥

(ਇਕ ਵਾਰ) ਉਹ ਪਤਲੇ ਯਾਰ ਨਾਲ ਸੰਭੋਗ ਕਰ ਰਹੀ ਸੀ, ਉੱਤੋਂ ਮੋਟਾ ਯਾਰ ਆ ਗਿਆ॥ ਪੈਰਾਂ ਦੀ ਅਵਾਜ ਉਸ ਸੁੰਦਰੀ ਨੇ ਦਰਵਾਜੇ ਤੇ ਸੁਣੀ॥8॥

ਉਸਨੇ ਪਤਲੇ ਯਾਰ ਨੂੰ ਕਹਿਆ ਕਿ ਤੁੰ ਕੰਧ ਟੱਪ ਕੇ ਭਜ ਜਾ॥ ਕੋਈ ਪਾਪੀ ਜਿੰਨ ਆ ਗਿਆ ਹੈ ਮੈਨੂੰ ਅਤੇ ਤੈਨੂੰ ਮਤੇ ਬਨ੍ਹ ਨਾ ਲਵੇ ॥9॥

ਬਹੁਤ ਜਿਆਦਾ ਕਾਮ ਭੋਗ ਕਰਕੇ, ਉਸਨੇ ਪਤਲੇ ਨੂੰ ਟਾਲ ਦਿੱਤਾ॥ ਮੋਟੇ ਨੂੰ ਆਇਆਂ ਜਾਣ ਕੇ, ਉਹ ਹੜਬੜਾ ਕੇ ਉਠ ਖਲੋਤੀ ॥ ਉਠਦਿਆਂ ਸਾਰ ਉਸ ਦਾ (ਇਕੱਠਾ ਹੋਇਆ) ਬੀਰਜ ਜਮੀਨ 'ਤੇ ਡਿੱਗ ਗਿਆ, ਮੋਟੇ ਯਾਰ ਨੇ ਵੇਖ ਲਿਆ॥ ਉਸਨੇ ਕਹਿਆ ਇਹ ਕੀ ਹੈ, ਇਸਦਾ ਕਾਰਣ ਮੈਨੂੰ ਫੌਰਨ ਦਸ ॥11॥ ਤੇਰੇ ਅਪਾਰ ਰੂਪ ਦਾ ਧਿਆਨ ਕਰ ਰਹੀ ਸੀ, ਤੇ ਆਪਣੇ ਆਪ ਨੂੰ ਸੰਭਾਲ ਨਾਂ ਸਕੀ॥ ਇਸ ਕਰਕੇ ਮੇਰਾ ਬੀਰਜ ਜਮੀਨ 'ਤੇ ਡਿੱਗ ਗਿਆ ਹੈ॥12॥ (ਸੁੰਦਰੀ ਦੀ) ਇਹ ਗਲ ਸੁਣ ਕੇ ਉਹ ਜਾਨਵਰ (ਮੂਰਖ) ਫੁਲ ਗਿਆ ਤੇ ਆਪਣੇ ਆਪ ਨੂੰ ਬਹੁਤਾ ਖੂਬਸੂਰਤ ਸਮਝਣ ਲੱਗਾ॥ ਮੇਰੇ ਮੋਹ ਲੈਣ ਵਾਲੇ ਰੂਪ ਨੂੰ ਵੇਖ ਕੇ ਬਾਲਿਕਾ ਦਾ ਖਿਨ ਵਿਚ ਬੀਰਜ ਜ਼ਮੀਨ 'ਤੇ ਢਿਗ ਪਿਆ॥13॥
ਚਰਿਤ੍ਰ ਨੰਬਰ 03 ਪੰਨਾਂ ਨੰ 816

⚠️ਇਸ ਕੂੜ ਪੋਥੇ ਨੂੰ ਦਸਮ ਬਾਣੀ ਕਹਿਣ ਵਾਲਿਉ ! ਉਹਾਡੇ ਨਾਲੋਂ ਵੱਡਾ ਪਾਪੀ ਕੌਣ ਹੋਵੇਗਾ? ਇਸ ਗੰਦੀ ਰਚਨਾਂ ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੱਥੇ ਮੜ੍ਹ ਰਹੇ ਹੋ, ਤੁਹਾਡਾ ਕੀ ਹਸ਼ਰ ਹੋਵੇਗਾ ?

No comments:

Post a Comment